ਅੰਮ੍ਰਿਤਸਰ 2: ਪੰਜਾਬ ਵਿੱਚ ਕਾਂਗਰਸ ਵੱਲੋਂ 'ਨਸ਼ਾ ਛੋੜੋ, ਭਾਰਤ ਜੋੜੋ' ਮੈਰਾਥਨ, ਸਰਕਾਰਾਂ 'ਤੇ ਸਾਧੇ ਨਿਸ਼ਾਨੇ
ਪੰਜਾਬ ਵਿੱਚ ਨਸ਼ਿਆਂ ਵਿਰੁੱਧ ਕਾਂਗਰਸ ਵੱਲੋਂ 'ਨਸ਼ਾ ਛੋੜੋ, ਭਾਰਤ ਜੋੜੋ' ਮੈਰਾਥਨ ਦੌੜ ਕਰਵਾਈ ਗਈ। ਕਾਂਗਰਸ ਸੇਵਾ ਦਲ ਦੀ ਅਗਵਾਈ ਵਿੱਚ ਹੋਏ ਇਸ ਪ੍ਰੋਗਰਾਮ ਦੌਰਾਨ ਆਗੂਆਂ ਨੇ ਪੰਜਾਬ ਅਤੇ ਕੇਂਦਰ ਸਰਕਾਰ 'ਤੇ ਗੰਭੀਰ ਸਿਆਸੀ ਦੋਸ਼ ਲਾਏ ਅਤੇ 2027 ਦੀਆਂ ਚੋਣਾਂ ਲਈ ਵਰਕਰਾਂ ਨੂੰ ਲਾਮਬੰਦ ਹੋਣ ਦੀ ਅਪੀਲ ਕੀਤੀ।