ਪਠਾਨਕੋਟ: ਸ਼੍ਰੀ ਲਾਲ ਬਹਾਦਰ ਸ਼ਾਸਤਰੀ ਪਾਰਕ 'ਚ ਗੰਦਗੀ ਅਤੇ ਬੰਦ ਪਏ ਪਖਾਨਿਆਂ ਤੋਂ ਲੋਕ ਪਰੇਸ਼ਾਨ
ਪਠਾਨਕੋਟ ਦੇ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਪਾਰਕ ਦੇ ਗੇਟ 'ਤੇ ਗੰਦਗੀ ਅਤੇ ਬਾਹਰ ਬਣੇ ਜਨਤਕ ਪਖਾਨਿਆਂ ਨੂੰ ਤਾਲੇ ਲੱਗੇ ਹੋਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਪਾਰਕ ਦੀ ਸਾਫ-ਸਫਾਈ ਅਤੇ ਪਖਾਨੇ ਖੋਲ੍ਹਣ ਦੀ ਮੰਗ ਕੀਤੀ ਹੈ।