ਅੰਮ੍ਰਿਤਸਰ 2: ਅਲਫ਼ਾ ਵਨ ਨਜਦੀਕ ਦਰਦਨਾਕ ਹਾਦਸਾ, ਬੱਸ ਦੀ ਛੱਤ ’ਤੇ ਬੈਠੇ ਤਿੰਨ ਸ਼ਰਧਾਲੂਆਂ ਦੀ ਮੌਤ, ਇੱਕ ਗੰਭੀਰ ਜ਼ਖ਼ਮੀ
ਅੰਮ੍ਰਿਤਸਰ ਅਲਫ਼ਾ ਵਨ ਨੇੜੇ ਬੀ.ਆਰ.ਟੀ.ਐਸ. ਲੇਨ ਵਿੱਚ ਵਾਪਰੇ ਦਰਦਨਾਕ ਹਾਦਸੇ ਵਿੱਚ ਬੱਸ ਦੀ ਛੱਤ ’ਤੇ ਬੈਠੇ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਗਈ ਜਦਕਿ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋਇਆ। ਬਾਬਾ ਬੁੱਢਾ ਸਾਹਿਬ ਮੇਲੇ ਤੋਂ ਵਾਪਸੀ ਦੌਰਾਨ ਬੱਸ ਲੈਂਟਰ ਨਾਲ ਟਕਰਾਉਣ ਕਾਰਨ ਇਹ ਹਾਦਸਾ ਵਾਪਰਿਆ। ਮਰਨ ਵਾਲੇ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਲੰਘੜ ਦੇ ਰਹਿਣ ਵਾਲੇ ਸਨ। ਪੁਲਿਸ ਨੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਤਲਾਸ਼ ਸ਼ੁਰੂ ਕੀਤੀ ਹੈ।