ਫਿਲੌਰ: ਪਿੰਡ ਨੰਗਲ ਵਿਖੇ ਚੋਰਾਂ ਨੇ ਇੱਕ ਬੰਦ ਪਏ ਘਰ ਚੋਂ 4 ਲੱਖ ਦਾ ਸੋਨਾ ਤੇ 5000 ਦੀ ਨਗਦੀ ਕੀਤੀ ਚੋਰੀ
ਜਾਣਕਾਰੀ ਦਿੰਦਿਆਂ ਹੋਇਆਂ ਘਰ ਦੇ ਮਾਲਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਦਿੱਲੀ ਵਿਖੇ ਵਿਆਹ ਤੇ ਗਏ ਹੋਏ ਸੀਗੇ ਤੇ ਹੁਣ ਜਦੋਂ ਘਰ ਪਰਤਿਆ ਤਾਂ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਹਨ ਤੇ ਅਲਮਾਰੀ ਦੇ ਵਿੱਚੋਂ 4 ਲੱਖ ਦਾ ਸੋਨਾ ਤੇ 5000 ਦੀ ਨਗਰੀ ਚੋਰੀ ਹੋ ਗਈ ਹੈ। ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਤੇ ਕਾਰਵਾਈ ਦੀ ਮੰਗ ਕੀਤੀ ਹੈ।