ਗਿੱਦੜਬਾਹਾ: ਘੰਟਾ ਘਰ ਚੌਕ ਨੇੜੇ ਕੱਪੜਾ ਐਸੋਸੀਏਸ਼ਨ ਗਿੱਦੜਬਾਹਾ ਦੀ ਕੈਬਨਿਟ ਕਮੇਟੀ ਦਾ ਕੀਤਾ ਗਿਆ ਵਿਸਥਾਰ, ਚੁਣੇ ਅਹੁਦੇਦਾਰ
ਕੱਪੜਾ ਐਸੋਸੀਏਸ਼ਨ ਗਿੱਦੜਬਾਹਾ ਦੀ ਅਹਿਮ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਭਗਵਾਨ ਦਾ ਅਹੂਜਾ ਅਤੇ ਚੇਅਰਮੈਨ ਮਦਾਨ ਲਾਲ ਬਾਂਸਲ ਦੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ਦੋਰਾਨ ਕੱਪੜਾ ਐਸੋਸੀਏਸ਼ਨ ਗਿੱਦੜਬਾਹਾ ਦੀ ਕੈਬਨਿਟ ਕਮੇਟੀ ਦਾ ਵਿਸਥਾਰ ਕੀਤਾ ਗਿਆ। ਜਿਸ ਵਿਚ ਗੌਰਵ ਬਾਂਸਲ ਨੂੰ ਵਾਈਸ ਪ੍ਰਧਾਨ, ਬਲਵੰਤ ਰਾਏ ਛਾਬੜਾ ਨੂੰ ਜਨਰਲ ਸਕੱਤਰ, ਜਗਦੀਸ਼ ਅਹੂਜਾ ਨੂੰ ਕੈਸ਼ੀਅਰ, ਸੰਨੀ ਸਿੰਗਲਾ ਨੂੰ ਜੋਇੰਟ ਸੈਕਟਰੀ ਅਤੇ ਲਛਮਣ ਦਾਸ ਅਹੂਜਾ ਨੂੰ ਜੁਇੰਟ ਕੈਸ਼ੀਅਰ ਬਣਾਇਆ ਗਿਆ।