ਗਿੱਦੜਬਾਹਾ: ਭਾਰੂ ਚੌਕ ਨੇੜੇ ਭਾਜਪਾ ਉਮੀਦਵਾਰ ਹੰਸਰਾਜ ਹੰਸ ਤੋਂ ਸਵਾਲ ਪੁੱਛਣ ਪੁੱਜੇ ਬੀਕੇਯੂ ਸਿੱਧੂਪੁਰ ਦੇ ਕਿਸਾਨ , ਜਵਾਬ ਨਾ ਦੇਣ 'ਤੇ ਜਤਾਇਆ ਵਿਰੋਧ
ਭਾਰੂ ਚੌਂਕ ਨੇੜੇ ਅਗਰਵਾਲ ਧਰਮਸ਼ਾਲਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੰਸਰਾਜ ਹੰਸ ਆਪਣਾ ਚੋਣ ਪ੍ਰਚਾਰ ਕਰਨ ਪੁੱਜੇ ਸਨ ਪਰ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਉਕਤ ਉਮੀਦਵਾਰ ਹੰਸਰਾਜ ਹੰਸ ਤੋਂ ਕੁਝ ਸਵਾਲ ਪੁੱਛਣ ਪੁੱਜੇ ਸਨ ਪਰ ਪੁਲਿਸ ਨੇ ਉਨਾਂ ਨੂੰ ਉਮੀਦਵਾਰ ਦੇ ਨੇੜੇ ਨਹੀਂ ਜਾਣ ਦਿੱਤਾ ਗਿਆ ਅਤੇ ਹੰਸਰਾਜ ਹੰਸ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਤੋਂ ਬਿਨਾਂ ਹੀ ਚਲੇ ਗਏ।|