ਮਲੋਟ: ਪ੍ਰਾਈਵੇਟ ਸਕੂਲ ਐਸੋਸੀਏਸ਼ਨ ਵੱਲੋਂ ਸਰਕਾਰੀ ਹਸਪਤਾਲ ਮਲੋਟ ਵਿਖੇ ਲਗਾਇਆ ਗਿਆ ਦੂਸਰਾ ਬਲੱਡ ਡੋਨੇਸ਼ਨ ਕੈਂਪ
Malout, Muktsar | Aug 13, 2024 ਪ੍ਰਾਈਵੇਟ ਸਕੂਲਸ ਐਸੋਸ਼ੀਏਸ਼ਨ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਸਰਕਾਰੀ ਹਸਪਤਾਲ ਮਲੋਟ ਵਿਖੇ ਦੂਸਰਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ, ਜਿਸ ਵਿੱਚ 40 ਯੂਨਿਟ ਖੂਨ ਇਕੱਠਾ ਕੀਤਾ ਗਿਆ। ਕੈਂਪ ਵਿੱਚ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਵਿੱਕੀ ਨਰੂਲਾ, ਮਲੋਟ ਬਲਾਕ ਪ੍ਰਧਾਨ ਗੁਲਸ਼ਨ ਅਰੋੜਾ, ਸਕੱਤਰ ਰਜਿੰਦਰ ਨਾਗਪਾਲ, ਭਾਰਤ ਵਿਕਾਸ ਪਰਿਸ਼ਦ ਦੇ ਸਟੇਟ ਸਕੱਤਰ ਰਾਜ ਵਾਟਸ, ਮਲੋਟ ਪ੍ਰਧਾਨ ਸੁਰਿੰਦਰ ਮਦਾਨ, ਸੋਹਣ ਲਾਲ ਗੂੰਬਰ ਅਤੇ ਸਮੂਹ ਸਕੂਲ ਮੁਖੀ ਹਾਜ਼ਰ ਸਨ।