ਮਲੋਟ: ਸ਼੍ਰੀ ਵੈਸ਼ਨੋ ਦੁਰਗਾ ਮੰਦਿਰ ਵੱਲੋਂ 1100 ਝੰਡਿਆਂ ਨਾਲ ਕੱਢੀ ਗਈ ਮਲੋਟ ਸ਼ਹਿਰ ਵਿੱਚ ਝੰਡਾ ਯਾਤਰਾ
Malout, Muktsar | Aug 13, 2024 ਸ਼੍ਰੀ ਵੈਸ਼ਨੋ ਦੁਰਗਾ ਮੰਦਿਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਜਵਾਲਾ ਜੀ ਵਿਖੇ ਝੰਡਾ ਚੜਾਇਆ ਜਾ ਰਿਹਾ। ਸ਼੍ਰੀ ਜਵਾਲਾ ਜੀ ਵਿਖੇ ਚੜਾਏ ਜਾ ਰਹੇ ਝੰਡੇ ਦੀ ਅੱਜ ਕਰੀਬ 1100 ਹੋਰ ਝੰਡਿਆਂ ਨਾਲ ਸ਼ਹਿਰ ਵਿੱਚ ਝੰਡਾ ਯਾਤਰਾ ਕੱਢੀ ਗਈ। ਇਹ ਯਾਤਰਾ ਮੰਦਰ ਤੋਂ ਸ਼ੁਰੂ ਹੋਈ ਤੇ ਵੱਖ ਵੱਖ ਬਾਜ਼ਾਰਾਂ ਦੀ ਪ੍ਰਕਿਰਮਾ ਕਰਦੇ ਹੋਏ ਵਾਪਸ ਮੰਦਰ ਪਹੁੰਚ ਕੇ ਸਮਾਪਤ ਹੋਈ।