ਮਲੋਟ: ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਦੀ ਜਲਦ ਤੈਨਾਤੀ ਕੀਤੀ ਜਾਵੇਗੀ- ਹਰਚੰਦ ਸਿੰਘ ਬਰਸਟ , ਚੇਅਰਮੈਨ ਮੰਡੀ ਬੋਰਡ ਪੰਜਾਬ
Malout, Muktsar | Aug 12, 2024 ਪੰਜਾਬ ਮੰਡੀ ਬੋਰਡ ਦੇ ਚੈਅਰਮੈਨ ਹਰਚੰਦ ਸਿੰਘ ਬਰਸਟ ਨੇ ਅੱਜ ਮਾਰਕੀਟ ਕਮੇਟੀ ਮਲੋਟ ਦਾ ਦੌਰਾ ਕੀਤਾ। ਜਿਨ੍ਹਾਂ ਨੇ ਬੱਚਿਆਂ ਦੇ ਖੇਡਣ ਲਈ ਚੱਲ ਰਹੇ ਬਾਸਕਿਟ ਬਾਲ ਦੇ ਮੈਦਾਨ ਦਾ ਪੁਨਰ ਜੀਵਤ ਕਰਨ ਉਪਰੰਤ ਲੋਕ ਅਰਪਣ ਕੀਤਾ। ਉਨ੍ਹਾ ਕਿਹਾ ਕਿ ਮੰਡੀ ਬੋਰਡ ਵਲੋਂ ਆਉਣ ਵਾਲੇ ਸਮੇਂ ਵਿਚ ਪੰਜਾਬ ਭਰ ਦੀਆ ਕਰੀਬ 17000 ਕਿਲੋਮੀਟਰ ਸੜਕਾਂ ਦੀ ਰਿਪੇਅਰ ਦਾ ਕੰੱਮ ਜਲਦ ਸ਼ੁਰੂ ਕੀਤਾ ਜਾਵੇਂ।ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਦੀ ਜਲਦ ਤੈਨਾਤੀ ਕੀਤੀ ਜਾਵੇਗੀ।