ਮਲੋਟ: ਭਾਜਪਾ ਵੱਲੋਂ 13 ਅਗਸਤ ਨੂੰ ਮਲੋਟ ਸ਼ਹਿਰ 'ਚ ਕੱਢੀ ਜਾਵੇਗੀ ਤਿਰੰਗਾ ਯਾਤਰਾ - ਸੁਸ਼ੀਲ , ਭਾਜਪਾ ਮਲੋਟ ਪ੍ਰਧਾਨ
Malout, Muktsar | Aug 12, 2024 ਭਾਰਤੀ ਜਨਤਾ ਪਾਰਟੀ ਮੰਡਲ ਮਲੋਟ ਵੱਲੋਂ ਕੱਲ ਘਰ ਘਰ ਤਿਰੰਗਾ ਹਰ ਘਰ ਤਰੰਗਾ ਤਹਿਤ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਮਲੋਟ ਭਾਜਪਾ ਪ੍ਰਧਾਨ ਸੁਸ਼ੀਲ ਜਲਹੋਤਰਾ ਨੇ ਦੱਸਿਆ ਕਿ ਕੱਲ ਸ਼ਾਮ 5 ਵਜੇ ਪਾਰਟੀ ਦਫਤਰ ਤੋਂ ਤਿਰੰਗਾ ਯਾਤਰਾ ਕੱਢੀ ਜਾਵੇਗੀ, ਜੋ ਕਿ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦੀ ਹੋਏ ਵਾਪਸ ਪਾਰਟੀ ਦਫਤਰ ਆ ਕੇ ਸਮਾਪਤ ਹੋਵੇਗੀ। ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੁਕਾਨਾਂ ਤੇ ਤਿਰੰਗਾ ਜਰੂਰ ਲਹਿਰਾਉਣ