ਅੰਮ੍ਰਿਤਸਰ 2: ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੌਸ਼ਨੀਆਂ ਤੇ ਸ਼ਰਧਾ ਦੀਆਂ ਰੌਣਕਾਂ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਮਾਗਮ ਸ਼ਰਧਾ ਨਾਲ ਸ਼ੁਰੂ ਹੋ ਚੁੱਕੇ ਹਨ। ਗੁਰਦੁਆਰਾ ਮੰਜੀ ਸਾਹਿਬ ਵਿੱਚ ਰਾਗ ਦਰਬਾਰ, ਗੁਰਮਤਿ ਸਮਾਗਮ, ਕਵੀ ਦਰਬਾਰ ਤੇ ਅੰਮ੍ਰਿਤ ਸੰਚਾਰ ਹੋਣਗੇ। 8 ਅਕਤੂਬਰ ਨੂੰ ਦੀਪਮਾਲਾ ਦੌਰਾਨ ਇੱਕ ਲੱਖ ਘਿਉ ਦੇ ਦੀਵੇ ਬਾਲੇ ਜਾਣਗੇ ਤੇ ਸ਼ਹਿਰ ਗੁਰੂ ਨਾਮ ਨਾਲ ਗੂੰਜੇਗਾ।