ਸੰਗਰੂਰ: ਕੈਨੇਡਾ ਭੇਜਣ ਦਾ ਝਾਂਸਾ ਦੇਕੇ 7,50,000 ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿਚ ਥਾਣਾ ਸਦਰ ਸੰਗਰੂਰ ਨੇ 2 ਆਰੋਪੀ ਖਿਲਾਫ ਕੀਤਾ ਮੁਕਦਮਾ ਦਰਜ
ਅੱਜ ਪ੍ਰਾਪਤ ਹੋਈ ਕ੍ਰਾਈਮ ਸ਼ੀਟ ਅਨੁਸਾਰ ਥਾਣਾ ਸਦਰ ਸੰਗਰੂਰ ਵਿਖੇ ਮਾਮਲਾ ਦਰਜ ਹੋਇਆ। ਮਾਮਲਾ ਇਹ ਹੈ ਕਿ ਆਰੋਪੀ ਗੁਰਪ੍ਰੀਤ ਸਿੰਘ ਅਤੇ ਉਸਦੀ ਪਤਨੀ ਨੇ ਆਪਸ ਵਿਚ ਸਾਜ ਬਾਜ ਹੋਕੇ ਧੋਖਾਦੇਹੀ ਨਾਲ ਮੁੱਦਈ ਪਾਸੋ ਉਸਦੇ ਲੜਕੇ ਦਾ ਕੈਨੇਡਾ ਦਾ ਵੀਜ਼ਾ ਲਗਾਉਣ ਦਾ ਝਾਂਸਾ ਦੇਕੇ 7,50,000 ਰੁਪਏ ਦੀ ਠੱਗੀ ਨਾਰੀ ਹੈ। ਜਿਸ ਕਰਕੇ ਮਾਮਲਾ ਦਰਜ ਹੋਇਆ।