ਕਪੂਰਥਲਾ: ਪਿੰਡ ਜੱਗਾ ਵਿਖੇ ਗਰਾਊਂਡ ਵਿੱਚ ਖੇਡਦੇ ਸਮੇਂ ਇੱਕ ਨੌਜਵਾਨ ਨੂੰ ਸੱਪ ਨੇ ਡੱਸਿਆ, ਸਿਵਲ ਹਸਪਤਾਲ ਕਰਵਾਇਆ ਗਿਆ ਦਾਖਲ
ਪਿੰਡ ਜੱਗਾ ਵਿਖੇ ਗਰਾਊਂਡ ਚ ਖੇਡਦੇ ਸਮੇਂ ਇਕ ਨੌਜਵਾਨ ਨੂੰ ਸੱਪ ਨੇ ਮੂੰਹ 'ਤੇ ਡੱਸ ਲਿਆ | ਸਿਵਲ ਹਸਪਤਾਲ ਜੇਰੇ ਇਲਾਜ ਮਨਪ੍ਰੀਤ ਵਾਸੀ ਪਿੰਡ ਜੱਗਾ ਨੇ ਦੱਸਿਆ ਕਿ ਗਰਾਊਾਡ ਵਿਚ ਖੇਡ ਰਿਹਾ ਸੀ, ਜਦੋਂ ਉਹ ਕੰਧ ਵੱਲ ਗਿਆ ਤਾਂ ਉੱਥੇ ਇਕ ਸੱਪ ਨੇ ਅਚਾਨਕ ਉਸਦੇ ਮੂੰਹ 'ਤੇ ਡੱਸ ਲਿਆ | ਜਿਸਨੂੰ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਜਿੱਥੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਡਿਊਟੀ ਡਾਕਟਰ ਵਲੋਂ ਉਸਦਾ ਇਲਾਜ ਕੀਤਾ ਜਾ ਰਿਹਾ ਹੈ |