ਸੰਗਰੂਰ: ਮੁੱਖਮੰਤਰੀ ਭਗਵੰਤ ਮਾਨ ਨੇ ਸੰਗਰੂਰ ਦਫ਼ਤਰ ਵਿਖੇ ਕੈਬਿਨੇਟ ਮੰਤਰੀਆਂ ਤੇ ਵਿਧਾਇਕ ਸਾਹਿਬਾਨਾਂ ਨਾਲ ਕੀਤੀ ਮੀਟਿੰਗ
ਅੱਜ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਸੰਗਰੂਰ ਲੋਕ ਸਭਾ ਹਲਕੇ ਅਧੀਨ ਆਉਂਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਕੈਬਨਿਟ ਮੰਤਰੀਆਂ ਤੇ ਵਿਧਾਇਕ ਸਹਿਬਾਨਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਓਹਨਾ ਆਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ। ਸਮੁੱਚੀ ਲੀਡਰਸ਼ਿਪ ਵੱਲੋਂ ਸਰਕਾਰ ਦੀਆਂ ਪ੍ਰਾਪਤੀਆਂ ਘਰ-ਘਰ ਤੱਕ ਲਿਜਾਣ ਅਤੇ ਵਿਕਾਸ ਦੇ ਏਜੰਡੇ ਉਤੇ ਲੋਕਾਂ ਦਾ ਸਾਥ ਲੈਣ ਦਾ ਅਹਿਦ ਲਿਆ ਗਿਆ।