ਲੁਧਿਆਣਾ ਪੂਰਬੀ: ਲੁਧਿਆਣਾ: ਹੋਟਲ ਦੇ ਕਮਰੇ 'ਚੋਂ ਮਿਲੀ ਸਿਕਿਓਰਿਟੀ ਗਾਰਡ ਦੀ ਲਾਸ਼
ਲੁਧਿਆਣਾ ਦੇ ਇੱਕ ਹੋਟਲ 'ਚੋਂ DMC ਹਸਪਤਾਲ ਦੇ ਸਿਕਿਓਰਿਟੀ ਗਾਰਡ ਵਿਕਾਸ ਸੋਢੀ ਦੀ ਲਾਸ਼ ਫੰਦੇ ਨਾਲ ਲਟਕਦੀ ਮਿਲੀ। ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਫੋਰੈਂਸਿਕ ਟੀਮ ਮੌਕੇ 'ਤੇ ਜਾਂਚ ਕਰ ਰਹੀ ਹੈ। ਪਰਿਵਾਰ ਨੇ ਇਸ ਮਾਮਲੇ 'ਚ ਗੰਭੀਰ ਦੋਸ਼ ਲਾਏ ਹਨ।