ਮਲੋਟ: ਪੀਐਮ ਸ਼੍ਰੀ ਸਰਕਾਰੀ ਗਰਲਜ਼ ਸਕੂਲ ਵਿਖੇ ਹਵਾਈ ਹਮਲੇ ਤੋਂ ਸੁਰੱਖਿਆ ਸੰਬੰਧੀ ਕੀਤੀ ਗਈ ਮੌਕ ਡ੍ਰਿਲ
6 ਪੰਜਾਬ ਐਨਸੀਸੀ ਯੂਨਿਟ ਅਕੈਡਮੀ ਛਾਪਿਆਂਵਾਲੀ ਦੇ ਕਮਾਂਡਿੰਗ ਅਫਸਰ ਕਰਨਲ ਰਣਬੀਰ ਸਿੰਘ ਸੈਨਾ ਮੈਡਲ ਦੇ ਦਿਸ਼ਾ ਨਿਰਦੇਸ਼ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕਡਰੀ ਸਕੂਲ ਦੇ ਪ੍ਰਿੰਸੀਪਲ ਗੁਰਬਿੰਦਰ ਪਾਲ ਸਿੰਘ, ਐਨ.ਸੀ.ਸੀ. ਐਸੋਸੀਏਟ ਅਫਸਰ ਸ਼੍ਰੀਮਤੀ ਸਿਮਤਾ ਅਤੇ ਡਾ. ਹਰਿਭਜਨ ਪ੍ਰਿਯਦਰਸ਼ੀ, ਸੂਬੇਦਾਰ ਰਾਮਰ ਅਤੇ ਹਵਲਦਾਰ ਸਚਿਨ ਦੀ ਨਿਗਰਾਨੀ ਹੇਠ ਹਵਾਈ ਹਮਲੇ ਦੀ ਤਿਆਰੀ ਅਤੇ ਨਾਗਰਿਕਾਂ ਦੀ ਸੁਰੱਖਿਆ ਸਬੰਧੀ ਮੌਕ ਡਿਲ ਅਭਿਆਸ ਕਰਵਾਇਆ ਗਿਆ।