ਲਹਿਰਾ: ਚੋਟੀਆਂ ਇੰਟਰਸਟੇਟ ਨਾਕੇ ਦੌਰਾਨ ਪੁਲਿਸ ਨੇ ਖੇਤਾਂ ਦੀਆਂ ਮੋਟਰਾਂ ਚੋਂ ਤਾਰਾਂ ਚੋਰੀ ਕਰਨ ਵਾਲੇ 6 ਵਿਅਕਤੀਆਂ ਖਿਲਾਫ ਕੀਤਾ ਮਾਮਲਾ ਦਰਜ,4 ਗ੍ਰਿਫਤਾਰ
Lehra, Sangrur | Apr 7, 2024 ਥਾਣਾ ਲਹਿਰਾ ਦੇ ਮੁਖੀ ਰਣਵੀਰ ਸਿੰਘ ਨੇ ਦੱਸਿਆ ਹੈ ਕਿ ਲੋਕ ਸਭਾ ਚੋਣਾਂ ਦੇ ਚਲਦਿਆਂ ਚੋਟੀਆਂ ਚੌਕੀ ਵਿੱਚ ਇੰਟਰਸਟੇਟ ਨਾਕੇ ਦੌਰਾਨ ਖੇਤਾਂ ਵਿੱਚੋਂ ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਵਾਲੇ 6 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਜਿਨਾਂ ਵਿੱਚੋਂ 4 ਨੂੰ ਗਿਰਫਤਾਰ ਕਰ ਲਿਆ ਤੇ ਦੋ ਫਰਾਰ ਹਨ। ਉਹਨਾਂ ਨੇ ਕਿਹਾ ਹੈ ਕਿ ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਦੇ ਨਾਲ ਨਾਲ ਖੇਤਾਂ ਵਿੱਚ ਪਿਆ ਕਿਸਾਨਾਂ ਦਾ ਸਮਾਨ ਵੀ ਚੋਰੀ ਕਰਦੇ ਸਨ।