ਮਲੋਟ: ਜ਼ਿਲ੍ਹਾ ਲੋਕ ਮੋਰਚਾ ਦੀ ਮਲੋਟ ਦਾਣਾ ਮੰਡੀ ਵਾਟਰ ਵਰਕਸ ਵਿਖੇ ਹੋਈ ਮੀਟਿੰਗ, 8 ਮਈ ਦੇ ਰੋਸ ਮਾਰਚ ਵਿੱਚ ਹਿੱਸਾ ਲੈਣ ਦਾ ਲਿਆ ਫੈਸਲਾ
ਲੋਕ ਮੋਰਚਾ ਲੋਕ ਮੋਰਚਾ ਜ਼ਿਲ੍ਹਾ ਮੁਕਤਸਰ ਦੇ ਸਰਗਰਮ ਕਾਰਕੁਨਾਂ ਨੇ ਮਲੋਟ ਦਾਣਾ ਮੰਡੀ ਵਾਟਰ ਵਰਕਸ ਵਿਖੇ ਇੱਕ ਮੀਟਿੰਗ ਹੋਈ ।ਜਿਸ ਵਿੱਚ ਉਨ੍ਹਾਂ ਪਹਿਲਗਾਮ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਅਤੇ ਇਸਦੀ ਨਿੰਦਾ ਕੀਤੀ। ਲੋਕ ਮੋਰਚਾ ਜ਼ਿਲ੍ਹਾ ਸਕੱਤਰ ਅਤੇ ਸੂਬਾ ਕਮੇਟੀ ਮੈਂਬਰ ਗੁਰਦੀਪ ਸਿੰਘ ਖੁੱਡੀਆਂ ਨੇ ਪ੍ਰੈਸ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਹਿਲਗਾਮ ਵਿੱਚ ਹੋਏ ਕਤਲੇਆਮ ਦੇ ਪਿੱਛੇ ਪਿਛਲੀਆਂ ਤਾਕਤਾਂ ਦੀ ਪਛਾਣ ਕਰਨਾ ਜਰੂਰੀ ਹੈ।