ਨਕੋਦਰ: ਨਕੋਦਰ ਦੇ ਪਿੰਡ ਚੂਹੇਕੇ ਵਿੱਚ ਲੋੜਵੰਦਾਂ ਨੂੰ ਮਿਲੇ 10 ਲੱਖ ਦੇ ਮੁਫਤ ਇਲਾਜ ਵਾਲੇ ਕਾਰਡ
ਨਕੋਦਰ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਪਿੰਡ ਚੂਹੇਕੇ ਵਿੱਚ ਲੋੜਵੰਦ ਪਰਿਵਾਰਾਂ ਨੂੰ ਪੰਜਾਬ ਸਰਕਾਰ ਦੀ ਸਿਹਤ ਯੋਜਨਾ ਦੇ 10 ਲੱਖ ਰੁਪਏ ਤੱਕ ਦੇ ਇਲਾਜ ਵਾਲੇ ਕਾਰਡ ਵੰਡੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੀ ਵਚਨਬੱਧਤਾ ਦੁਹਰਾਈ ਗਈ।