ਪਟਿਆਲਾ: ਸਸਤੀਆਂ ਟਿਕਟਾਂ ਅਤੇ ਡਾਲਰ ਦਿਵਾਉਣ ਦਾ ਝਾਂਸਾ ਦੇ ਕੇ 18 ਲੱਖ ਰੁਪਏ ਠੱਗੀ ਮਾਰਨ ਦੇ ਆਰੋਪਾਂ ਹੇਠ ਤ੍ਰਿਪੜੀ ਪੁਲਿਸ ਨੇ ਮਾਮਲਾ ਕੀਤਾ ਦਰਜ
ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਉਸ ਨੂੰ ਸਸਤੀਆਂ ਟਿਕਟਾਂ ਅਤੇ ਡਾਲਰ ਘੱਟ ਰੇਟ ਉਤੇ ਦਿਵਾਉਣ ਦਾ ਝਾਂਸਾ ਦੇ ਕੇ 18 ਲੱਖ ਰੁਪਏ ਹਾਸਲ ਕਰ ਲਏ। ਪਰ ਬਾਅਦ ਵਿੱਚ ਨਾ ਤਾਂ ਟਿਕਟਾ ਵਗੈਰਾ ਦਿੱਤੀਆਂ ਅਤੇ ਨਾ ਹੀ ਪੈਸੇ ਵਾਪਸ ਕੀਤੇ। ਜਿਸ ਤੋਂ ਬਾਅਦ ਥਾਣਾ ਤ੍ਰਿਪੜੀ ਪੁਲਿਸ ਵੱਲੋੰ ਮਾਮਲਾ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ।