ਪਟਿਆਲਾ: ਪਿੰਡ ਕਾਲਵਾ ਦੇ ਵਿੱਚ ਇੱਕ ਮਕਾਨ ਦੇ ਵਿੱਚ ਛਾਪਾਮਾਰੀ ਕਰਕੇ ਪੁਲਿਸ ਨੇ ਬਰਾਮਦ ਕੀਤਾ 60 ਲੀਟਰ ਲਾਹਣ, ਇੱਕ ਵਿਅਕਤੀ ਕਾਬੂ
ਥਾਣਾ ਅਨਾਜ ਮੰਡੀ ਦੀ ਪੁਲਿਸ ਦੇ ਵੱਲੋਂ ਭੈੜੇ ਪੁਰਸ਼ਾਂ ਦੇ ਖਿਲਾਫ ਕੀਤੀ ਜਾ ਰਹੀ ਕਾਰਵਾਈ ਦੇ ਦੌਰਾਨ ਪਿੰਡ ਕਾਲਵਾ ਦੇ ਵਿੱਚ ਜਦੋਂ ਗੁਪਤ ਸੂਚਨਾ ਮਿਲਣ ਤੇ ਇੱਕ ਵਿਅਕਤੀ ਨਿਰਮਲ ਸਿੰਘ ਦੇ ਘਰ ਵਿੱਚ ਰੇਡ ਕੀਤੀ ਗਈ ਤਾਂ ਉਸ ਦੇ ਘਰੋਂ 60 ਲੀਟਰ ਨਜਾਇਜ਼ ਸ਼ਰਾਬ ਬਣਾਉਣ ਵਾਲਾ ਲਾਹਣ ਬਰਾਮਦ ਕੀਤਾ ਗਿਆ। ਪੁਲਿਸ ਨੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।