ਪਟਿਆਲਾ: ਕੇਂਦਰੀ ਜੇਲ ਪਟਿਆਲਾ ਵਿਖੇ ਦੋ ਵੱਖ ਵੱਖ ਮਾਮਲਿਆਂ ਵਿੱਚ 13 ਮੋਬਾਈਲ ਫੋਨ ਅਤੇ ਜਰਜੇ ਦੀਆਂ ਪੂਰੀਆਂ ਬਰਾਮਦ ਹੋਣ ਤੇ ਮਾਮਲਾ ਕੀਤਾ ਦਰਜ
ਪਟਿਆਲਾ ਦੀ ਥਾਣਾ ਤਿਰਪੜੀ ਪੁਲਿਸ ਨੇ ਸਹਾਇਕ ਸੁਪਰਡੈਂਟ ਕੇਂਦਰੀ ਜੇਲ ਦੀ ਸ਼ਿਕਾਇਤ ਤੇ ਦੋ ਹਵਾਲਾਤੀ ਅਤੇ ਨਾਮ ਆਲੂਮ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਗੁਰਪਿੰਦਰ ਸਿੰਘ ਨੇ ਦੱਸਿਆ ਕਿ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ 13 ਮੋਬਾਈਲ ਫੋਨ ਅਤੇ ਜਰਦੇ ਦੀਆਂ ਪੂੜੀਆਂ ਬਰਾਮਦ ਕੀਤੀਆਂ ਗਈਆਂ ਨੇ ਉਹਨਾਂ ਕਿਹਾ ਕਿ ਹਵਾਲਾਤੀ ਤੋ ਗਹਿਰਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਕਿ ਉਹਨਾਂ ਕੋਲ ਇਹ ਮੋਬਾਈਲ ਫੋਨ ਕਿੱਥੋਂ ਆਏ।