ਮੁਕਤਸਰ: ਕੋਟਕਪੂਰਾ ਰੋਡ ਵਿਖੇ ਖੇਡ ਸਟੇਡੀਅਮ ਦੇ ਗਰਾਉਂਡ ਦੇ ਕੋਲ ਦੋ ਨੌਜਵਾਨਾਂ ਨੂੰ 3 ਪਿਸਤੌਲ ਅਤੇ 20 ਜਿੰਦਾ ਰੋਂਦ ਦੇ ਨਾਲ ਪੁਲਿਸ ਨੇ ਕੀਤਾ ਕਾਬੂ
ਸ਼੍ਰੀ ਮੁਕਤਸਰ ਸਾਹਿਬ ਦੀ ਥਾਣਾ ਸਦਰ ਪੁਲਿਸ ਨੇ ਸ਼ੱਕੀ ਕਿਸਮ ਦੇ ਵਿਅਕਤੀਆਂ ਦੀ ਚੈਕਿੰਗ ਦੌਰਾਨ ਸਰਕਾਰੀ ਕਾਲਜ ਦੇ ਪਿਛਲੇ ਪਾਸੇ ਖੇਡ ਸਟੇਡੀਅਮ ਦੇ ਗਰਾਊਂਡ ਦੇ ਕੋਲ ਦੋ ਨੌਜਵਾਨਾਂ ਨੂੰ ਤਿੰਨ ਪਿਸਟਲ ਅਤੇ 20 ਜਿੰਦਾ ਰੋਂਦ ਸਮੇਤ ਗ੍ਰਿਫਤਾਰ ਕੀਤਾ। ਦੁਪਹਿਰ 2 ਵਜੇ ਮਿਲੀ ਜਾਣਕਾਰੀ ਅਨੁਸਾਰ ਥਾਣਾ ਸਦਰ ਪੁਲਿਸ ਦੇ ਸਹਾਇਕ ਇੰਸਪੈਕਟਰ ਬਿੰਦਰਪਾਲ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨਾਂ ਦੀ ਪਹਿਚਾਨ ਰਵੀ ਕੁਮਾਰ ਤੇ ਅਵਤਾਰ ਸਿੰਘ ਵਜੋਂ ਹੋਈ ਹੈ।