ਪਟਿਆਲਾ: ਖੇਤੀਬਾੜੀ ਵਿਭਾਗ ਪਟਿਆਲਾ 'ਚ ਸਬਸਿਡੀ ਉੱਪਰ ਦਿੱਤੀਆਂ ਮਸ਼ੀਨਾਂ ਦੀ ਗੁੰਮ ਹੋਣ 'ਤੇ ਸੂਬਾ ਸਰਕਾਰ ਦੀ ਕਾਰਵਾਈ ਦਾ ਅਧਿਕਾਰੀਆਂ ਨੇ ਕੀਤਾ ਵਿਰੋਧ
ਖੇਤੀਬਾੜੀ ਵਿਭਾਗ ਪਟਿਆਲਾ 'ਚ ਅੱਜ ਖੇਤੀਬਾੜੀ ਅਧਿਕਾਰੀਆਂ ਨੇ ਪੰਜਾਬ ਸਰਕਾਰ ਦਾ ਵਿਰੋਧ ਕੀਤਾ। ਸੀ ਆਰ ਐਮ ਸਕੀਮ ਅਧੀਨ ਪਰਾਲੀ ਪ੍ਰਬੰਧਨ ਲਈ ਸਬਸਿਡੀ ਉੱਪਰ ਦਿੱਤੀਆਂ ਮਸ਼ੀਨਾਂ ਦੀ ਗੁੰਮ ਹੋਣ ਦੀ ਸੂਰਤ 'ਚ ਖੇਤੀਬਾੜੀ ਅਫਸਰਾਂ ਵਿਰੁੱਧ ਕਾਰਵਾਈ ਕੀਤੇ ਜਾਣ ਦਾ ਵਿਰੋਧ ਕਰਦੇ ਹੋਏ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਕਲਮ ਛੋੜ ਹੜਤਾਲ ਕੀਤੀ।