ਖੰਨਾ: ਖੰਨਾ 'ਚ ਮਨੀਸ਼ ਸਿਸੋਦੀਆ ਦੀ ਅਹਿਮ ਮੀਟਿੰਗ, 2027 ਚੋਣਾਂ ਲਈ 'ਆਪ' ਨੇ ਵਿਛਾਇਆ ਜਾਲ
ਖੰਨਾ ਵਿਖੇ ਮਨੀਸ਼ ਸਿਸੋਦੀਆ ਨੇ 'ਆਪ' ਦੇ ਬੂਥ ਇੰਚਾਰਜਾਂ ਨਾਲ ਮੀਟਿੰਗ ਕੀਤੀ। 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਜੋਂ ਪਾਰਟੀ ਨੂੰ ਬੂਥ ਪੱਧਰ 'ਤੇ ਮਜ਼ਬੂਤ ਕਰਨ ਅਤੇ ਲੋਕਾਂ ਨਾਲ ਤਾਲਮੇਲ ਵਧਾਉਣ 'ਤੇ ਚਰਚਾ ਕੀਤੀ ਗਈ। ਇਸ ਮੌਕੇ ਮੰਤਰੀ ਤਰੁਨਪ੍ਰੀਤ ਸੌਂਦ ਵੀ ਮੌਜੂਦ ਸਨ।