ਮੁਕਤਸਰ: ਪ੍ਰਬੰਧਕੀ ਕੰਪਲੈਕਸ ਵਿਖੇ ਰਿਜਨਲ ਟਰਾਂਸਪੋਰਟ ਅਧਿਕਾਰੀ ਨੇ ਕਿਹਾ 90 ਦਿਨਾਂ ਵਿੱਚ ਚਲਾਨ ਨਾ ਭਰਨ ਵਾਲੇ ਵਾਹਨਾਂ ਨੂੰ ਕੀਤਾ ਜਾਵੇਗਾ ਬਲੈਕ ਲਿਸਟ
ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ਾਮ ਕਰੀਬ 5 ਵਜੇ ਜਾਰੀ ਕੀਤੇ ਗਏ ਪ੍ਰੈਸ ਨੋਟ ਵਿੱਚ ਰਿਜਨਲ ਟਰਾਂਸਪੋਰਟ ਅਧਿਕਾਰੀ ਡਾਕਟਰ ਸੰਜੀਵ ਕੁਮਾਰ ਨੇ ਦੱਸਿਆ ਹੈ ਕਿ 90 ਦਿਨਾਂ ਦੇ ਅੰਦਰ ਚਲਾਨ ਦਾ ਭੁਗਤਾਨ ਨਾ ਕਰਨ ਵਾਲੇ ਮਾਲਕਾਂ ਦੇ ਵਹੀਕਲਾ ਨੂੰ ਬਲੈਕ ਲਿਸਟ ਕਰ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ 1 ਜਨਵਰੀ ਤੋਂ ਲੈ ਕੇ ਹੁਣ ਤੱਕ 12 ਲੱਖ 19 ਹਜ਼ਾਰ 500 ਰੁਪਏ ਚਲਾਨ ਦੀ ਰਕਮ ਬਕਾਇਆ ਹੈ।