ਮੁਕਤਸਰ: ਮਲੋਟ ਪੁਲਿਸ ਨੇ ਕਾਰ ਸਵਾਰ ਨੌਜਵਾਨ ਨੂੰ ਅਫੀਮ ਨਾਲ ਕੀਤਾ ਕਾਬੂ
ਮਲੋਟ ਦੀ ਥਾਣਾ ਸਦਰ ਪੁਲਿਸ ਨੇ ਸਿਲਵਰ ਕਲਰ ਦੀ ਲੀਵਾ ਕਾਰ ਸਵਾਰ ਇੱਕ ਨੌਜਵਾਨ ਨੂੰ 2 ਕਿਲੋ 156 ਕਿਲੋਗ੍ਰਾਮ ਅਫ਼ੀਮ ਸਮੇਤ ਕਾਬੂ ਕੀਤਾ । ਦੁਪਹਿਰ 1 ਵਜੇ ਐਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਕਾਰ ਸਵਾਰ ਨੌਜਵਾਨ ਦੀ ਪਹਿਚਾਣ ਹਰਪਾਲ ਸਿੰਘ ਵਾਸੀ ਜ਼ਿਲ੍ਹਾ ਸਿਰਸਾ ਦੇ ਤੌਰ ਤੇ ਹੋਈ ਹੈ। ਜਿਸ ਦੇ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ।