ਗਿੱਦੜਬਾਹਾ: ਥਾਣਾ ਗਿੱਦੜਬਾਹਾ ਦੀ ਪੁਲਿਸ ਨੇ ਲੱਖਾਂ ਰੁਪਏ ਦੇ ਸੋਨੇ ਚਾਂਦੀ ਦੇ ਗਹਿਣਿਆਂ ਦੀ ਚੋਰੀ ਨੂੰ 24 ਘੰਟਿਆ ਚ ਕੀਤਾ ਹੱਲ,,,ਦੋ ਕਾਬੂ
ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਐਸ ਐਸ ਭਾਗੀਰਥ ਸਿੰਘ ਮੀਨਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਸਬੀਰ ਸਿੰਘ ਪੰਨੂ ਡੀ ਐਸ ਪੀ ਗਿੱਦੜਬਾਹਾ ਦੀ ਗਵਾਈ ਵਿੱਚ ਇੰਸ: ਪਰਮਜੀਤ ਕੁਮਾਰ ਕੰਬੋਜ਼ ਮੁੱਖ ਅਫਸਰ ਥਾਣਾ ਦੀ ਟੀਮ ਨੇ ਗਾਊਸ਼ਾਲਾ ਰੋਡਤੇ ਇਕ ਸੁੰਨੇ ਘਰ ਵਿੱਚੋਂ ਲੱਖਾਂ ਰੁਪਏ ਦੇ ਸੋਨੇ ਚਾਂਦੀ ਦੇ ਗਹਿਣਿਆਂ ਦੀ ਚੋਰੀ ਨੂੰ 24 ਘੰਟਿਆਂ ਦੇ ਸਮੇਂ ਅੰਦਰ ਹੱਲ ਕਰਦਿਆ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ, ਚੋਰੀ ਕੀਤੇ ਸੋਨੇ ਚਾਂਦੀ ਦੇ ਗਹਿਣੇ ਵੀ ਬਰਾਮਦ ਕਰ ਲਏ ਹਨ|