ਜੁਲਕਾ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਜਗਦੀਪ ਸਿੰਘ ਵਾਸੀ ਦੁੂੰਦੀਮਾਜਰਾ ਦੇ ਘਰ ਉਕਤ ਵਿਅਕਤੀ ਡੈਕ ਲਗਾ ਕੇ ਨੱਚ ਰਹੇ ਸਨ। ਇਸ ਦੌਰਾਨ ਗੁਰਬਖਸ਼ ਸਿੰਘ ਦੀ ਲਾਇਸੰਸੀ ਬੰਦੂਕ ਨਾਲ ਬੂਟਾ ਸਿੰਘ ਤੇ ਬਲਵਿੰਦਰ ਸਿੰਘ ਨੇ ਹਵਾਈ ਫਾਇਰ ਕੀਤੇ। ਜਿਸ ਨੂੰ ਲੈਕੇ ਪੁਲਿਸ ਨੇ ਦੋਵਾਂ ਨੂੰ ਕਾਬੂ ਕਰਕੇ 1 ਬੰਦੂਕ 12 ਬੋਰ ਸਮੇਤ 2 ਖਾਲੀ ਕਾਰਤੂਸ ਬਰਾਮਦ ਕੀਤੇ।