ਕਪੂਰਥਲਾ: ਟਰੈਕਟਰ-ਟਰਾਲੀ ਸਮੇਤ ਬੋਰ ਦਾ ਸਮਾਨ ਚੋਰੀ ਕਰਨ ਵਾਲੇ ਦੋ ਵਿਅਕਤੀ ਪੁਲਿਸ ਨੇ ਕੀਤੇ ਗ੍ਰਿਫਤਾਰ- ਗੌਰਵ ਤੂਰਾ, ਐਸਐਸਪੀ ਕਪੂਰਥਲਾ
ਥਾਣਾ ਢਿਲਵਾਂ ਅਧੀਨ ਪੈਂਦੇ ਪਿੰਡ ਮਨਸੂਰਵਾਲ ਬੇਟ ਵਿਖੇ ਟਰੈਕਟਰ ਟਰਾਲੀ ਅਤੇ ਬੋਰ ਕਰਨ ਵਾਲਾ ਸਮਾਨ ਚੋਰੀ ਕਰਨ ਦੇ ਮਾਮਲੇ ਵਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਟਰੈਕਟਰ ਟਰਾਲੀ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।ਜਿਲਾ ਪੁਲਿਸ ਮੁਖੀ ਗੌਰਵ ਤੂਰਾ ਨੇ ਦੱਸਿਆ ਕਿ ਆਰੋਪੀਆਂ ਦੀ ਪਹਿਚਾਣ ਜਸਪਾਲ ਸਿੰਘ ਤੇ ਰਣਜੀਤ ਸਿੰਘ ਵਜੋਂ ਹੋਈ ਹੈ ਜਿਨਾ ਨੂੰ ਪਿੰਡ ਸੰਗੋਜਲਾ ਤੋਂ ਗ੍ਰਿਫਤਾਰ ਕੀਤਾ ਤੇ ਚੋਰੀ ਕੀਤਾ ਟਰੈਕਟਰ ਤੇ ਟਰਾਲੀ ਬਰਾਮਦ ਕਰ ਲਈ ਹੈ।