ਗਿੱਦੜਬਾਹਾ: ਗਿੱਦੜਬਾਹਾ ਲੋਕ ਅਦਾਲਤ ’ਚ 431 ਕੇਸਾਂ ਦਾ ਹੋਇਆ ਨਿਪਟਾਰਾ
ਕੋਰਟ ਕੰਪਲੈਕਸ ਵਿਖੇ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਮੁਫਤ ਕਾਨੂੰਨੀ ਸਹਾਇਤਾ ਦੇ ਐਡਵਕੇਟ ਮਨਜੀਤ ਸਿੰਘ ਥੇੜ੍ਹੀ ਅਤੇ ਐਡਵਕੇਟ ਹਰਸਿਮਰਨ ਸਿੰਘ ਸਿੱਧੂ ਨੇ ਦੱਸਿਆ ਕਿ ਲੋਕ ਅਦਾਲਤ ਦੌਰਾਨ ਐਸ.ਡੀ.ਜੀ.ਐਮ ਹਿਮਾਂਸ਼ੂ ਅਰੌੜਾ ਤੇ ਜੇ.ਐਮ.ਆਈ.ਸੀ ਮੈਡਮ ਏਕਤਾ ਦੀ ਅਦਾਲਤ ਵਿਚ ਕੁੱਲ ਆਏ 439 ਕੇਸਾਂ ਵਿੱਚ 431 ਕੇਸਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ ਅਤੇ 2 ਕਰੋੜ 30 ਲੱਖ 35 ਹਜਾਰ 946 ਰੁਪਏ ਦੀ ਰਿਕਵਰੀ ਕੀਤੀ ਗਈ।