ਮਲੋਟ: ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਗੀਤਾ ਭਵਨ ਕਮੇਟੀ ਵੱਲੋਂ ਰਾਮਬਾਗ ਪਿੰਡ ਮਲੋਟ ਵਿਖੇ ਲਗਾਏ ਗਏ ਬੂਟੇ
ਗੀਤਾ ਭਵਨ ਕਮੇਟੀ ਪਿੰਡ ਮਲੋਟ ਵੱਲੋਂ ਰਾਮਾਬਾਗ ਮਾਨ ਪੱਤੀ ਪਿੰਡ ਮਲੋਟ ਵਿਖੇ ਬੂਟੇ ਲਗਾਏ ਗਏ। ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਕੁੰਦਨ ਲਾਲ ਸ਼ਰਮਾ ਨੇ ਦੱਸਿਆ ਕਿ ਅੱਜ ਕਮੇਟੀ ਦੇ ਸੁਰਿੰਦਰ ਕੁਮਾਰ, ਰਾਜ ਕੁਮਾਰ ਸ਼ਰਮਾ, ਕੁਲਦੀਪ ਕੁਮਾਰ ਅਤੇ ਕੁਸ਼ਲ ਸ਼ਰਮਾ ਆਦਿ ਨੇ ਬੂਟੇ ਲਗਾਏ। ਉਹਨਾਂ ਨੇ ਦੱਸਿਆ ਕਿ ਵਾਤਾਵਰਨ ਦੀ ਸਾਫ ਸੁਥਰਾ ਰੱਖਣ ਲਈ ਅੱਜ ਬੂਟੇ ਲਗਾਏ ਗਏ ਤੇ 2000 ਬੂਟੇ ਲਗਾਉਣ ਦੀ ਯੋਜਨਾ ਹੈ।