ਜਲੰਧਰ 1: ਪਿੰਡ ਰੇੜੂ ਵਿਖੇ ਆਯੁਸ਼ਮਾਨ ਅਰੋਗਿਆ ਕੇਂਦਰ ਦੇ ਮਾੜੇ ਹਾਲਾਤ, ਦਵਾਈ ਲੈਣ ਆ ਰਹੇ ਇਲਾਕਾਂ ਨਿਵਾਸੀਆਂ ਨੂੰ ਆ ਰਹੀਆਂ ਹਨ ਪਰੇਸ਼ਾਨੀਆਂ #jansamasya
ਇਲਾਕਾ ਨਿਵਾਸੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇੱਕ ਹਫਤਾ ਹੋ ਗਿਆ ਆਯੁਸ਼ਮਾਨ ਅਰੋਗੀਆ ਕੇਂਦਰ ਵਿਖੇ ਪਾਣੀ ਭਰਿਆ ਹੋਇਆ ਹੈ ਤੇ ਇੱਥੇ ਸਮੱਸਿਆ ਦਾ ਹੱਲ ਬਿਲਕੁਲ ਵੀ ਨਹੀਂ ਹੋ ਰਿਹਾ। ਜਿਸ ਤੋਂ ਬਾਅਦ ਜਿਹੜੇ ਦਵਾਈ ਲੈਣ ਆ ਰਹੇ ਹਨ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਝੀਲੀਆਂ ਪੈ ਰਹੀਆਂ ਹਨ। ਅਤੇ ਕੇਂਦਰ ਦਾ ਜਿਹੜਾ ਡਾਕਟਰ ਹੈ ਉਹ ਵੀ ਇਸ ਸਮੱਸਿਆ ਕਾਰਨ ਬਿਮਾਰ ਪਿਆ ਹੋਇਆ ਹੈ।