ਪਟਿਆਲਾ: ਰੋਜ਼ ਕਲੋਨੀ ਵਿਖੇ ਇਕ ਨੌਜਵਾਨ ਬਜ਼ੁਰਗ ਮਹਿਲਾ ਦੀ ਗਲੇ ਵਿੱਚ ਪਾਈ ਚੈਨੀ ਖੋ ਕੇ ਹੋਇਆ ਫਰਾਰ
ਪਟਿਆਲਾ ਜ਼ਿਲ੍ਹੇ ਦੇ ਵਿੱਚ ਲੁੱਟਾਂ ਖੋਹਾਂ ਅਤੇ ਚੋਰੀ ਕਰਨ ਵਾਲੇ ਵਿਅਕਤੀਆਂ ਦੇ ਹੌਸਲੇ ਬੁਲੰਦ ਨੇ ਤਾਜ਼ਾ ਮਾਮਲਾ ਪਟਿਆਲਾ ਦੀ ਰੋਜ਼ ਕਲੋਨੀ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇਕ ਮੋਟਰਸਾਈਕਲ ਸਵਾਰ ਨੌਜਵਾਨ ਸ਼ਰੇਆਮ ਇਕ ਬਜ਼ੁਰਗ ਮਹਿਲਾ ਤੋਂ ਚੈਨੀ ਝਪਟ ਕੇ ਮੌਕੇ ਤੋਂ ਫਰਾਰ ਹੋ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।