ਪਟਿਆਲਾ: ਪਿੰਡ ਜੰਗ ਮੰਗੌਲੀ ਦੇ ਵਿੱਚ ਕਿਸਾਨ ਦੇ ਖੇਤ ਦੀਆਂ 2 ਮੋਟਰਾਂ ਦੀਆਂ ਤਾਰਾਂ ਕੱਟ ਕੇ ਚੋਰੀ ਕਰਨ ਤੇ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ
ਸਤਨਾਮ ਸਿੰਘ ਵਾਸੀ ਜੰਗ ਮੰਘੋਲੀ ਨੇ ਸ਼ਿਕਾਇਤ ਕੀਤੀ ਸੀ ਕਿ ਜਦੋਂ ਉਹ ਆਪਣੇ ਖੇਤ ਚ ਗਿਆ ਤਾਂ ਉਸ ਦੇ ਖੇਤ ਦੇ ਵਿੱਚ ਲੱਗੀ ਬਿਜਲੀ ਦੀ ਮੋਟਰ ਦੀਆਂ ਤਾਰਾਂ ਕੱਟ ਲਈਆਂ ਗਈਆਂ ਸਨ। ਥੋੜੀ ਦੂਰ ਤੇ ਦੂਸਰੀ ਮੋਟਰ ਦੀਆਂ ਤਾਰਾਂ ਵੀ ਚੋਰੀ ਕਰ ਲਈਆਂ ਸਨ। ਜਿਸ ਤੇ ਥਾਣਾ ਘਨੌਰ ਦੀ ਪੁਲਿਸ ਨੇ ਜਾਂਚ ਕਰਕੇ ਸਿਮਰਨਜੀਤ ਸਿੰਘ ਵਾਸੀ ਬਠਾਉਣੀਆ ਤੇ ਇਰਫਾਨ ਵਾਸੀ ਖਾਨਪੁਰ ਦੇ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।