ਰਾਮਪੁਰਾ ਫੂਲ: ਪਿੰਡ ਪੂਹਲਾ ਵਿਖੇ ਕਾਂਗਰਸ ਦੀ ਯੂਥ ਜੋੜੋ ਮੁਹਿੰਮ, ਨਵੇਂ ਜਨਰਲ ਸੈਕਟਰੀਆਂ ਦੀ ਨਿਯੁਕਤੀ
ਹਲਕਾ ਭੁੱਚੋ ਮੰਡੀ ਦੇ ਪਿੰਡ ਪੂਹਲਾ ਵਿਖੇ ਕਾਂਗਰਸ ਦੀ ਯੂਥ ਜੋੜੋ ਮੁਹਿੰਮ ਤਹਿਤ ਮੀਟਿੰਗ ਹੋਈ। ਇਸ ਦੌਰਾਨ ਮੰਦਰ ਸਿੰਘ, ਸੁਖਮੰਦਰ ਸਿੰਘ ਤੇ ਹਰਦੀਪ ਸਿੰਘ ਨੂੰ ਜਨਰਲ ਸੈਕਟਰੀ ਨਿਯੁਕਤ ਕੀਤਾ ਗਿਆ ਤਾਂ ਜੋ ਬੂਥ ਪੱਧਰ 'ਤੇ ਪਾਰਟੀ ਨੂੰ ਮਜ਼ਬੂਤ ਕੀਤਾ ਜਾ ਸਕੇ।