ਟਾਂਡਾ: ਪਿੰਡ ਸਹਿਬਾਜ਼ਪੁਰ ਨੇੜੇ ਟਰੈਕਟਰ-ਕਾਰ ਦੀ ਟੱਕਰ, ਕਾਰ ਚਾਲਕ ਜ਼ਖਮੀ
ਟਾਂਡਾ ਸ਼੍ਰੀ ਹਰਗੋਬਿੰਦਪੁਰ ਰੋਡ 'ਤੇ ਪਿੰਡ ਸਹਿਬਾਜ਼ਪੁਰ ਨੇੜੇ ਅੱਜ ਦੁਪਹਿਰ 12 ਵਜੇ ਕਾਰ ਤੇ ਟਰੈਕਟਰ ਦੀ ਟੱਕਰ ਹੋ ਗਈ। ਹਾਦਸੇ ਵਿੱਚ ਕਾਰ ਚਾਲਕ ਜ਼ਖਮੀ ਹੋਇਆ ਹੈ ਜਿਸਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।