ਪਟਿਆਲਾ: ਪਟਿਆਲਾ 'ਚ ਨਸ਼ਿਆਂ ਖਿਲਾਫ ਵੱਡੀ ਕਾਰਵਾਈ: 20 ਹੌਟਸਪੌਟਸ ਦੀ ਪਛਾਣ, ਹੈਰੋਇਨ ਬਰਾਮਦ
ਪਟਿਆਲਾ ਪੁਲਿਸ ਨੇ ਨਸ਼ਾ ਰੋਕਣ ਲਈ 20 ਹੌਟਸਪੌਟ ਇਲਾਕੇ ਆਈਡੈਂਟੀਫਾਈ ਕੀਤੇ ਹਨ। ਚੱਲ ਰਹੀ ਸਰਚ ਮੁਹਿੰਮ ਦੌਰਾਨ 3 FIR ਦਰਜ ਕਰਕੇ 10 ਗ੍ਰਾਮ ਹੈਰੋਇਨ ਫੜੀ ਗਈ ਹੈ। ਪੁਲਿਸ ਪੀਜੀ, ਕਿਰਾਏ ਦੇ ਮਕਾਨਾਂ ਅਤੇ ਸ਼ੱਕੀ ਥਾਵਾਂ 'ਤੇ ਲਗਾਤਾਰ ਚੈਕਿੰਗ ਕਰ ਰਹੀ ਹੈ। ਨਸ਼ਾ ਤਸਕਰਾਂ ਖਿਲਾਫ ਕਾਰਵਾਈ ਦੇ ਨਾਲ-ਨਾਲ ਨਸ਼ੇੜੀਆਂ ਦੇ ਇਲਾਜ 'ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ।