ਕਪੂਰਥਲਾ: ਡੈਣਵਿੰਡ ਅੱਡੇ 'ਤੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਕ ਵਿਅਕਤੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਕੁੱਝ ਵਿਅਕਤੀਆਂ ਨੇ ਕੀਤਾ ਜ਼ਖਮੀ
ਡੈਣਵਿੰਡ ਅੱਡੇ 'ਤੇ ਇਕ ਵਿਅਕਤੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਕੁੱਝ ਵਿਅਕਤੀਆਂ ਨੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਹਮਲਾ ਕਰਕੇ ਜ਼ਖਮੀ ਕਰ ਦਿੱਤਾ | ਸਿਵਲ ਹਸਪਤਾਲ ਕਪੂਰਥਲਾ ਚ ਜੇਰੇ ਇਲਾਜ ਹਰਜੀਤ ਚੰਦ ਵਾਸੀ ਡੈਣਵਿੰਡ ਨੇ ਦੱਸਿਆ ਕਿ ਡੈਣਵਿੰਡ ਅੱਡੇ 'ਤੇ ਦੋ ਵਿਅਕਤੀ ਆਏ ਜਿਨ੍ਹਾਂ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ | ਸਿਵਲ ਹਸਪਤਾਲ ਚ ਡਿਊਟੀ ਡਾਕਟਰ ਵਲੋਂ ਉਸਦਾ ਇਲਾਜ ਜਾਰੀ ਹੈ | ਇਸ ਸਬੰਧੀ ਸਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਹੈ।