Public App Logo
Jansamasya
News
पुलिस
Maharashtra
Bjp
National
Police
Bihar
India
Coronavirus
किसान
कांग्रेस
मौत
Accident
Congress
Modi
Delhi
Viral
Up
Bollywood
Breakingnews
Narendramodi
Madhya_pradesh
Mp
Madhyapradesh
Pmmodi
Kerala
Rahulgandhi
Chhattisgarh
Uttarpradesh

ਪਿੰਡ ਕੋਟਲਾ ਨਿਹੰਗ ਦੀ ਰੇਲਵੇ ਫਾਟਕ ਕੋਲ ਗੰਦੇ ਪਾਣੀ ਦੀ ਨਿਕਾਸੀ ਬੰਦ ਹੋਣ ਨੂੰ ਲੈ ਕੇ ਪਿੰਡ ਵਾਸੀਆਂ ਨੇ ਸਰਪੰਚ ਖਿਲਾਫ ਰੋਸ ਪ੍ਰਗਟਾਇਆ , ਡੀਸੀ ਦਫ਼ਤਰ ਅੱਗੇ ਧਰਨਾ ਦੇਣ ਦੀ ਚੇਤਾਵਨੀ ਦਿੱਤੀ ਪਿੰਡ ਦੀ ਪੰਚਾਇਤ ਨੇ ਕਦੇ ਵੀ ਸਫਾਈ ਨਹੀਂ ਕਰਵਾਈ, ਨਾਲਾ ਹੋਇਆ ਬੰਦ। ਰੂਪਨਗਰ -8 ਜੁਲਾਈ - ਪਿੰਡ ਕੋਟਲਾ ਨਿਹੰਗ ਦੇ ਰੇਲਵੇ ਫਾਟਕ ਨੇੜੇ ਗੰਦੀ ਪਾਣੀ ਦੀ ਨਿਕਾਸੀ ਬੰਦ ਹੋਣ ਕਾਰਨ ਪਾਣੀ ਸੜਕ ਤੇ ਭਰਨ ਨਾਲ ਟੋਭੇ ਦਾ ਰੂਪ ਧਾਰਨ ਕਰ ਗਿਆ ਹੈ। ਨਿਕਾਸੀ ਨਾਲ ਪਿਛਲੇ ਇੱਕ ਮਹੀਨੇ ਤੋਂ ਬੰਦ ਹੋਣ ਕਾਰਨ ਸਮੱਸਿਆ ਬਣੀ ਹੋਈ ਹੈ। ਅਤੇ ਲੋਕਾਂ ਨੂੰ ਗੰਦੇ ਪਾਣੀ ਤੋਂ ਆਉਣਾ ਜਾਣਾ ਪੈ ਰਿਹਾ ਹੈ।। ਪਿੰਡ ਕੋਟਲਾ ਨਿਹੰਗ ਤੋਂ ਹੀ ਰੋਪੜ ਸ਼ਹਿਰ ਆਉਣ ਲਈ ਇਸ ਸੜਕ ਤੋਂ ਕਰੀਬ 50 ਪਿੰਡਾਂ ਦੇ ਲੋਕ ਗੁਜਰਦੇ ਹਨ ਪਰ ਰਸਤੇ ਵਿੱਚ ਰੇਲਵੇ ਫਾਟਕਾਂ ਕੋਲ ਗੰਦਾ ਪਾਣੀ ਭਰਨ ਕਾਰਨ ਵਾਹਨ ਚਾਲਕਾਂ ਅਤੇ ਪੈਦਲ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਵੱਡੀ ਪਰੇਸ਼ਾਨੀ ਹੋ ਰਹੀ ਹੈ ਅਤੇ ਸਵੇਰੇ ਸਕੂਲ ਜਾਣ ਵਾਲੇ ਸਕੂਲੀ ਵਿਦਿਆਰਥੀਆਂ ਨੂੰ ਵੀ ਵੱਡੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਵਾਸੀਆਂ ਨੇ ਗੰਦੇ ਪਾਣੀ ਦੀ ਨਿਕਾਸੀ ਨਾ ਕਰਨ ਦੇ ਰੋਸ ਵਜੋਂ ਰੇਲਵੇ ਫਾਟਕ ਦੇ ਕੋਲ ਰਸਤਾ ਬੰਦ ਕਰਨ ਅਤੇ ਡੀਸੀ ਦਫਤਰ ਅੱਗੇ ਧਰਨਾ ਦੇਣ ਦੀ ਚਿਤਾਵਨੀ ਵੀ ਦਿੱਤੀ ਹੈ।

Rup Nagar, Rupnagar | Jul 8, 2026

MORE NEWS