ਦੁਧਨ ਸਾਧਾ: ਜਿਲਾ ਪੁਲਿਸ ਵੱਲੋਂ ਚਲਾਇਆ ਗਿਆ ਅਪ੍ਰੇਸ਼ਨ ਸੀਲ 6, ਐਸਐਸਪੀ ਨੇ ਰੋਹੜ ਜਗੀਰ ਨਾਕੇ ਤੇ ਖੁਦ ਕੀਤੀ ਚੈਕਿੰਗ
ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਪਟਿਆਲਾ ਪੁਲਿਸ ਵੱਲੋਂ ਦੇਵੀਗੜ੍ਹ ਇਲਾਕੇ ਦੇ ਰੋਹੜ ਜਗੀਰ ਨਾਕੇ ਵਿਖੇ ਅਪ੍ਰੇਸ਼ਨ ਸੀਲ 6 ਚਲਾਇਆ ਗਿਆ। ਇਸ ਦੌਰਾਨ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਵੱਲੋਂ ਖੁਦ ਨਾਕੇ ਤੇ ਜਾ ਕੇ ਆਣ ਜਾਣ ਵਾਲੀਆਂ ਗੱਡੀਆਂ ਦੀ ਚੈਕਿੰਗ ਕੀਤੀ। ਇਸ ਮੌਕੇ ਐਸਐਸਪੀ ਨੇ ਦੱਸਿਆ ਕਿ ਪੂਰੇ ਜਿਲ੍ਹੇ ਦੇ ਵਿੱਚ 14 ਨਾਕੇ ਲਗਾਏ ਗਏ ਨੇ ਅਤੇ 124 ਪੁਲਿਸ ਕਰਮਚਾਰੀ ਤੈਨਾਤ ਕੀਤੇ ਗਏ ਹਨ