ਗੁਰੂ ਹਰਸਹਾਏ: ਗੁਰੂ ਹਰਸਹਾਏ ਸ਼ਹਿਰ ਦੇ ਸ਼ਿਵਾਲਾ ਮੰਦਰ ਕੋਲੋਂ ਇੱਕ ਘਰ ਦੀ ਛੱਤ ਤੋਂ ਏਸੀ ਦਾ ਕੰਪੈਸਰ ਹੋਇਆ ਚੋਰੀ
ਗੁਰੂ ਹਰਸਹਾਏ ਸ਼ਹਿਰ ਵਿੱਚ ਲਗਾਤਾਰ ਚੋਰਾਂ ਵੱਲੋਂ ਚੋਰੀ ਦੀ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਬੁੱਧਵਾਰ ਨੂੰ 5 ਵਜੇ ਦੇ ਕਰੀਬ ਇੱਕ ਅਨੋਖੀ ਘਟਨਾ ਵੇਖਣ ਨੂੰ ਮਿਲੀ ਜਿਸ ਵਿੱਚ ਘਰ ਦੀ ਛੱਤ ਉੱਪਰ ਏਸੀ ਦਾ ਪਿਆ ਕੰਪੈਸਰ ਉਸ ਵੇਲੇ ਚੋਰੀ ਹੋ ਗਿਆ ਜਦ ਪੀੜਿਤ ਮਕਾਨ ਮਾਲਿਕ ਨੇ ਏਸੀ ਦੀ ਸਰਵਿਸ ਕਰਵਾਉਣ ਦੇ ਲਈ ਮਕੈਨਿਕ ਨੂੰ ਬੁਲਾਇਆ ਹੋਇਆ ਸੀ ਤਾਂ ਜਦ ਉਹਨਾਂ ਨੇ ਛੱਤ ਦੇ ਉੱਪਰ ਚੜ ਕੇ ਦੇਖਿਆ ਦਾ ਕੰਪੈਸ਼ਰ ਉਥੋਂ ਚੋਰੀ ਹੋ ਚੁੱਕਿਆ ਸੀ ।