ਨੰਗਲ: ਨੰਗਲ-ਸ੍ਰੀ ਅਨੰਦਪੁਰ ਸਾਹਿਬ ਰੋਡ 'ਤੇ ਹਾਦਸਾ, ਦਰੱਖਤ ਨਾਲ ਟਕਰਾਈ ਕਾਰ, ਚਾਲਕ ਸੁਰੱਖਿਅਤ
ਨੰਗਲ-ਸ੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ 'ਤੇ ਪਿੰਡ ਪੱਟੀ ਨੇੜੇ ਇੱਕ ਟਰੈਕਟਰ ਚਾਲਕ ਵੱਲੋਂ ਅਚਾਨਕ ਕੱਟ ਮਾਰਨ ਕਾਰਨ ਕਾਰ ਦਰੱਖਤ ਨਾਲ ਜਾ ਟਕਰਾਈ। ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਪਰ ਏਅਰਬੈਗ ਖੁੱਲ੍ਹਣ ਕਾਰਨ ਚਾਲਕ ਵਾਲ-ਵਾਲ ਬਚ ਗਿਆ।