ਗੁਰੂ ਹਰਸਹਾਏ: ਪਿੰਡ ਛਾਂਗਾ ਰਾਏ ਉਤਾੜ ਦੀ ਪੁੱਲ ਨਹਿਰ ਤੋਂ ਇੱਕ ਵਿਅਕਤੀ ਨੂੰ 520 ਨਸ਼ੀਲੀਆਂ ਗੋਲੀਆਂ ਸਮੇਤ ਗੁਰੂਹਰਸਹਾਏ ਦੀ ਪੁਲਿਸ ਨੇ ਕੀਤਾ ਕਾਬੂ, ਮਾਮਲਾ ਦਰਜ
ਥਾਣਾ ਗੁਰੂਹਰਸਹਾਏ ਦੀ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਚਲਾਈ ਗਈ ਮਹਿਮ ਦੇ ਤਹਿਤ ਇੱਕ ਹੋਰ ਵਿਅਕਤੀ ਨੂੰ 520 ਨਸੀਲੀ ਗੋਲੀਆਂ ਦੇ ਨਾਲ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ । ਜਾਣਕਾਰੀ ਮੁਤਾਬਿਕ ਸਭ ਇੰਸਪੈਕਟਰ ਉਪਕਾਰ ਸਿੰਘ ਪੁਲਿਸ ਪਾਰਟੀ ਦੇ ਨਾਲ ਵੀਰਵਾਰ ਨੂੰ 1 ਵਜੇ ਮੁਖਬਰ ਖਾਸ ਨੇ ਇਤਲਾਹ ਦਿੱਤੀ ਸੀ ਕਿ ਆਰੋਪੀ ਸੁੰਦਰ ਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਛਾਂਗਾ ਰਾਏ ਉਤਾੜ ਜੋ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦਾ ਹੈ ।