ਮਲੋਟ: ਜ਼ਿਲ੍ਹੇ ਵਿੱਚ ਨਾਟਕਾਂ ਰਾਹੀਂ ਵਿਦਿਆਰਥੀਆਂ ਤੇ ਨੌਜਵਾਨਾ ਵਿੱਚ ਨਸ਼ਿਆਂ ਖਿਲਾਫ ਅਲਖ ਜਗਾਈ ਜਾਵੇਗੀ : ਡਿਪਟੀ ਕਮਿਸ਼ਨਰ
Malout, Muktsar | Jul 10, 2024 ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਆਈਏਐਸ ਦੀ ਅਗਵਾਈ ਵਿੱਚ ਨਸ਼ਿਆਂ ਖਿਲਾਫ਼ ਜਾਗਰੂਕਤਾ ਲਈ ਇੱਕ ਵੱਡਾ ਅਭਿਆਨ ਆਰੰਭਿਆ ਗਿਆ ਹੈ ਅਤੇ ਇਸ ਅਭਿਆਨ ਦੇ ਸੂਤਰਧਾਰ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਹੋਣਗੇ ਜੋ ਨਾਟਕਾਂ ਦੇ ਰਾਹੀਂ ਆਪਣੇ ਸਾਹਿ- ਪਾਠੀਆਂ ਅਤੇ ਸਮਾਜ ਨੂੰ ਨਸ਼ਿਆਂ ਦੇ ਕੋਹੜ ਤੋਂ ਜਾਗਰੂਕ ਕਰਨ ਲਈ ਅਲਖ ਜਗਾਉਣਗੇ।