ਪਟਿਆਲਾ: ਮਨੁੱਖੀ ਅਧਿਕਾਰਾਂ ਲਈ ਨਵੀਂ ਹੈਲਪਲਾਈਨ ਜਾਰੀ, ਹੁਣ ਹਰ ਪੀੜਤ ਨੂੰ ਮਿਲੇਗਾ ਨਿਆਂ
ਰਾਜਪੁਰਾ ਵਿਖੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪਦਮਸ਼੍ਰੀ ਜਤਿੰਦਰ ਸਿੰਘ ਸ਼ੰਟੀ ਨੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ। ਹੁਣ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਸ਼ਿਕਾਇਤਾਂ ਲਈ 9855475547 ਨੰਬਰ ਜਾਰੀ ਕੀਤਾ ਗਿਆ ਹੈ। ਹਸਪਤਾਲਾਂ ਦੀਆਂ ਸਹੂਲਤਾਂ, ਸਫਾਈ ਕਰਮਚਾਰੀਆਂ ਦੀ ਸੁਰੱਖਿਆ ਅਤੇ ਠੱਗ ਗਿਰੋਹਾਂ ਖਿਲਾਫ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ।