ਰਾਮਪੁਰਾ ਫੂਲ: ਭੁੱਚੋ ਮੰਡੀ: ਭੋਖੜਾ ਤੋਂ ਕੋਠੇ ਮਲ੍ਹ ਸਿੰਘ ਵਾਲਾ ਤੱਕ ਸੜਕ ਦਾ ਨਿਰਮਾਣ ਕੰਮ ਮੁਕੰਮਲ
ਭੁੱਚੋ ਮੰਡੀ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਦੱਸਿਆ ਕਿ ਪਿੰਡ ਭੋਖੜਾ ਤੋਂ ਪਿੰਡ ਕੋਠੇ ਮਲ੍ਹ ਸਿੰਘ ਵਾਲਾ ਤੱਕ ਸੜਕ ਦਾ ਕੰਮ 41 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਕਰ ਲਿਆ ਗਿਆ ਹੈ। ਲੰਬੇ ਸਮੇਂ ਤੋਂ ਲਟਕਿਆ ਇਹ ਮਸਲਾ ਹੱਲ ਹੋਣ ਨਾਲ ਇਲਾਕਾ ਵਾਸੀਆਂ ਨੂੰ ਰਾਹਤ ਮਿਲੀ ਹੈ।