ਮੁਕਤਸਰ: ਪ੍ਰਸ਼ਾਸਨ ਸਿੱਖਿਆ ਦਾ ਅਧਿਕਾਰ ਐਕਟ 2009 ਪ੍ਰਾਈਵੇਟ ਸਕੂਲਾਂ ਵਿੱਚ ਕਰੇ ਲਾਗੂ : ਅਸ਼ੋਕ ਮਹਿੰਦਰਾ, ਸੰਸਥਾਪਕ ਭੀਮ ਕ੍ਰਾਂਤੀ
ਮੁਕਤਸਰ ਵਿਖੇ ਸਿੱਖਿਆ ਦਾ ਅਧਿਕਾਰ ਐਕਟ 2009 ਨੂੰ ਜ਼ਿਲ੍ਹੇ ਦੇ ਸਾਰੇ ਪ੍ਰਾਈਵੇਟ ਸਕੂਲਾਂ ਵਿੱਚ ਲਾਗੂ ਕਰਵਾਉਣ ਦੀ ਮੰਗ ਸਬੰਧੀ ਭੀਮ ਕ੍ਰਾਂਤੀ ਸੰਸਥਾ ਵੱਲੋਂ ਸੰਸਥਾਪਕ ਅਸ਼ੋਕ ਮਹਿੰਦਰਾ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਗਿਆ। ਸੰਸਥਾ ਨੇ ਸ਼ਾਮ 5 ਵਜ਼ੇ ਜਾਰੀ ਪ੍ਰੈਸ ਨੋਟ 'ਚ ਦੱਸਿਆ ਕਿ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਵੀ ਪ੍ਰਾਈਵੇਟ ਸਕੂਲਾਂ ਵਿੱਚ 25 ਫੀਸਦੀ ਰਾਖਵੀਆਂ ਸੀਟਾਂ ਦੇਣ ਦਾ ਆਦੇਸ਼ ਜਾਰੀ ਕੀਤਾ ਹੈ