ਮੋਰਿੰਡਾ: ਖਾਲਸਾ ਕਾਲਜ ਰੋਡ: ਬੈਰੀਕੇਡ ਦੀ ਥਾਂ ਉਖਾੜੇ ਸਰਕਾਰੀ ਸਿਹਤ ਯੋਜਨਾ ਦੇ ਬੋਰਡ
ਸ੍ਰੀ ਚਮਕੌਰ ਸਾਹਿਬ ਦੇ ਖਾਲਸਾ ਕਾਲਜ ਰੋਡ 'ਤੇ ਵਿਕਾਸ ਕਾਰਜ ਦੌਰਾਨ ਠੇਕੇਦਾਰ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਬੈਰੀਕੇਡ ਲਗਾਉਣ ਦੀ ਬਜਾਏ ਸਰਕਾਰੀ ਸਿਹਤ ਯੋਜਨਾ ਦੇ ਬੋਰਡ ਉਖਾੜ ਕੇ ਸੜਕ ਵਿਚਕਾਰ ਲਗਾ ਦਿੱਤੇ ਗਏ, ਜਿਸ ਨਾਲ ਹਾਦਸਿਆਂ ਦਾ ਡਰ ਬਣਿਆ ਹੋਇਆ ਹੈ। ਲੋਕਾਂ ਨੇ ਇਸ ਦੀ ਸਖ਼ਤ ਨਿਖੇਧੀ ਕੀਤੀ ਹੈ।