ਪਟਿਆਲਾ: ਲਾਹੌਰੀ ਗੇਟ ਪੁਲਿਸ ਨੇ ਸ਼ਿਕਾਇਤਕਰਤਾ ਨਫ਼ੀਸ ਦੀ ਸ਼ਿਕਾਇਤ 'ਤੇ 4 ਖ਼ਿਲਾਫ਼ ਕੁੱਟਮਾਰ ਤੇ ਜਾਨੋੰ ਮਾਰਨ ਦੀਆਂ ਧਮਕਿਆਂ ਦੇਣ ਦਾ ਮਾਮਲਾ ਕੀਤਾ ਦਰਜ
ਲਾਹੌਰੀ ਗੇਟ ਪੁਲਿਸ ਨੂੰ ਸ਼ਿਕਾਇਤਕਰਤਾ ਨਫ਼ੀਸ ਨੇ ਸ਼ਿਕਾਇਤ ਦਿੰਦੇ ਹੋਏ ਦੱਸਿਆ ਕਿ 27 ਜਨਵਰੀ ਨੂੰ ਕੁੱਝ ਵਿਅਕਤੀਆਂ ਵੱਲੋਂ ਰਾਜਪੁਰਾ ਚੁੰਗੀ ਪਟਿਆਲਾ ਦੇ ਕੋਲ ਉਸ ਨਾਲ ਘੇਰ ਕੇ ਕੁੱਟਮਾਰ ਕੀਤੀ ਗਈ ਸੀ। ਪੁਲਿਸ ਨੂੰ ਮਿਲੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਟੋਨੀ, ਜਾਬੇਰ, ਆਦਿਲ ਅਤੇ ਕੱਲੂ ਖ਼ਿਲਾਫ਼ ਕੁੱਟਮਾਰ ਤੇ ਜਾਨੋੰ ਮਾਰਨ ਦੀਆਂ ਧਮਕਿਆਂ ਦੇਣ ਦਾ ਮਾਮਲਾ ਦਰਜ ਕੀਤਾ ਹੈ।